ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Wednesday, January 29, 2020

ਇਨਸਾਨੀਅਤ ਫਸਲ ਦੇ ਨਾਲ - Binder Jaan E Sahit


ਇਨਸਾਨੀਅਤ ਫਸਲ ਦੇ ਨਾਲ 
 ਕਾਲ ਅੰਗਿਆਰੀ ਧਰਮ ਉੱਗੇ 

ਜ਼ਹਿਰ ਮਨਾ ਚ ਫਲਾਉਣ ਵਾਲੇ 
 ਕੌਮੀ ਕੱਟੜਤਾ ਰੰਗੇ ਜਰਮ ਉੱਗੇ 

ਜਾਤਾਂ ਦੀ ਕੰਡਿਆਲੀ ਬੇਲ ਫੈਲੀ 
 ਪੁਜਾਰੀਆਂ ਦੇ ਘੜੇ ਕਰਮ ਉੱਗੇ 

ਠੰਡੜੀ ਹਵਾ ਦੇ ਬੁਲਿੰਆਂ ਨਾਲ 
ਜਵਾਲਾਮੁਖੀ ਲਾਵੇ ਗਰਮ ਉੱਗੇ 

ਰੱਬ ਦੇ ਕਾਰੋਬਾਰ ਨਾਲ ਬਿੰਦਰਾ
ਸਵਰਗ ਨਰਕ ਵਾਲੇ ਭਰਮ ਉੱਗੇ

binderjaanesahit.......

No comments:

Post a Comment