ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Saturday, November 18, 2017

Dass Pandra Din - Channi Khirzabab

ਦਸ ਪੰਦਰਾਂ ਦਿਨ ਕੁੜੀ ਦਾ ਪਿੱਛਾ ਕਰਕੇ
ਪਿੱਛੇ ਘੁੰਮ ਘੁੰਮ ਲਵ ਜੂ ਲਵ ਜੂ ਕਰਕੇ
ਫੇਰ ਸਭ ਕੁਝ ਖ਼ਤਮ ਹੋ ਜਾਂਦਾ
ਹੋਟਲ ਦੇ ਕਮਰੇ ਦੇ ਵਿੱਚ ਆ ਕੇ
ਪੱਲੇ ਕੱਖ ਨੀ ਰਹਿੰਦਾ ਏ
ਬਾਅਦ 'ਚ ਪਛਤਾ ਕੇ
ਬਸ ਚਾਰ ਕੁ ਦਿਨਾਂ ਦੀ ਕਹਾਣੀ ਏ
ਅੱਜ ਕੱਲ ਦੇ ਪਿਆਰਾਂ ਦੀ
ਕੁਝ ਦਿਨਾਂ 'ਚ ਇੱਜ਼ਤ ਰੁਲ ਜਾਂਦੀ
ਮਾਂ ਬਾਪ ਦੇ ਪਿਆਰ ਸਤਿਕਾਰਾਂ ਦੀ
ਅੱਲੜ ਪੁਣੇ ਦੇ ਵਿੱਚ ਯਾਰੀ ਲਾ ਕੇ
ਹੋਟਲ ਦੇ ਕਮਰੇ ਦੇ ਵਿੱਚ ਆ ਕੇ
ਪੱਲੇ ਕੱਖ ਨੀ ਰਹਿੰਦਾ ਏ
ਬਾਅਦ 'ਚ ਪਛਤਾ ਕੇ
ਦੱਸੋ ਕੌਣ ਕਰੇ ਹੁਣ ਪਿਆਰ ਰੂਹਾਂ ਦਾ
ਇਹ ਸੌਦੇ ਸਭ ਜਿਸਮਾਨੀ ਏ
ਮੂੰਹ ਦੇ ਮਿੱਠੇ ਬਣ ਲੁੱਟ ਲੈਂਦੇ
ਜਿੰਨਾਂ ਦੇ ਦਿਲਾਂ 'ਚ ਹੁੰਦੀ ਬੇਈਮਾਨੀ ਏ
ਕਈ ਦਾਗ਼ ਨੀ ਧੁਲਦੇ ਮਲ ਮਲ ਨਹਾ ਕੇ
ਹੋਟਲ ਦੇ ਕਮਰੇ ਦੇ ਵਿੱਚ ਆ ਕੇ
ਪੱਲੇ ਕੱਖ ਨੀ ਰਹਿੰਦਾ ਏ
ਬਾਅਦ 'ਚ ਪਛਤਾ ਕੇ
ਸੱਚ ਲਿਖੇ ਸੱਚ ਹੈ ਗਾਉਂਦਾ
ਖਿਜ਼ਰਾਬਾਦ ਵਾਲਾਂ ਚੰਨੀ ਨੀ ਕੁੜੀਓ
ਧੋਖੇ ਖਾਣਗੀਆ ਪਛਤਾਉਂਣਗੀਆਂ
ਜੇ ਨਾ ਮੇਰੀ ਮੰਨੀ ਨੀ ਕੁੜੀਓ
ਫੇਰ ਕਈ ਮਰਦੀਆਂ ਕੁਝ ਖਾ ਕੇ
ਹੋਟਲ ਦੇ ਕਮਰੇ ਦੇ ਵਿੱਚ ਆ ਕੇ
ਪੱਲੇ ਕੱਖ ਨੀ ਰਹਿੰਦਾ ਏ
ਬਾਅਦ 'ਚ ਪਛਤਾ ਕੇ
ਚੰਨੀ ਖਿਜ਼ਰਾਬਾਦ
98724 05951

No comments:

Post a Comment